Welcome to SmartStudies.in! You visited this page for the first time.
Click Here to See Full Stats of Your Vists to SmartStudies.in
Smart Studies
Follow on facebookFollow on twitter
This is an effort to make Learning Smarter, Easier and Free
Visitor No. 005346922
ਵਿੱਦਿਆ ਵਿਚਾਰੀ ਤਾਂ ਪਰ-ਉਪਕਾਰੀ।
ਨਕਲ ਕਰਨਾ ਪਾਪ ਹੈ।
ਵਿੱਦਿਆ ਮਨੁੱਖ ਦਾ ਤੀਸਰਾ ਨੇਤਰ ਹੈ।
ਨਕਲ ਆਤਮ-ਹੱਤਿਆ ਹੁੰਦੀ ਹੈ।
ਚਰਿੱਤਰ ਜੀਵਨ ਦੀ ਸ਼ਾਨ ਹੁੰਦੀ ਹੈ।
ਰੱਬ ਦੇ ਸਤਿਕਾਰ ਤੋਂ ਬਾਅਦ ਸਮੇਂ ਦਾ ਸਤਿਕਾਰ ਜ਼ਰੂਰੀ ਹੈ।
ਬੱਚਿਓ ਮਿਹਨਤ ਕਰਦੇ ਜਾਵੋ, ਮੰਜ਼ਿਲ ਵੱਲ ਪੱਬ ਧਰਦੇ ਜਾਵੋ।
Computer Science -> Solved Exercise (Old Syllabus) -> Class - 9th (Old Book)

ਪਾਠ - 2
ਐੱਮ. ਐੱਸ. ਐਕਸਲ - I

ਅਭਿਆਸ (Exercise)

ਯਾਦ ਰੱਖਣ ਯੋਗ ਗੱਲਾਂ
  1. ਐੱਮ.ਐੱਸ.ਐਕਸਲ ਇੱਕ ਸਪਰੈਡਸ਼ੀਟ ਸਾਫਟਵੇਅਰ ਹੈ।
  2. ਗਣਨਾਵਾਂ ਕਰਨ ਅਤੇ ਹਿਸਾਬ ਕਿਤਾਬ ਰੱਖਣ ਲਈ ਐਕਸਲ ਬਹੁਤ ਫਾਇਦੇਮੰਦ ਹੈ।
  3. ਐਕਸਲ ਵਿੱਚ ਡਾਟੇ ਨੂੰ ਕਾਲਮਜ਼ ਅਤੇ ਰੋਅਜ਼ ਵਿੱਚ ਰੱਖਿਆ ਜਾਂਦਾ ਹੈ।
  4. ਰੋਅ ਅਤੇ ਕਾਲਮ ਦੇ ਕਾਟ ਖੇਤਰ ਨੂੰ ਸੈੱਲ ਕਿਹਾ ਜਾਂਦਾ ਹੈ।
  5. ਐਕਸਲ ਦੀ ਵਰਕਸ਼ੀਟ ਵਿੱਚ 256 ਕਾਲਮਜ਼ ਅਤੇ 65,536 ਰੋਅਜ਼ ਹੁੰਦੀਆਂ ਹਨ।
  6. ਕਿਸੇ ਸੈੱਲ ਵਿੱਚ ਡਾਟਾ ਇਨਸਰਟ ਕਰਨਾ ਬਹੁਤ ਅਸਾਨ ਹੁੰਦਾ ਹੈ।
  7. ਐਕਸਲ ਵਿੱਚ ਤਿੰਨ ਪ੍ਰਕਾਰ ਦੇ ਡਾਟਾ (ਟੈਕਸਟ, ਨੁਮੈਰਿਕ ਅਤੇ ਫਾਰਮੂਲੇ) ਭਰੇ ਜਾਂਦੇ ਹਨ।
  8. ਕਾਲਮ ਅਤੇ ਰੋਅਦੇ ਨਾਮ ਤੋਂ ਸੈੱਲ ਐਡਰੈਸ ਬਣਦਾ ਹੈ।
  9. ਸੀਰੀਜ਼ ਦਾਖਲ ਕਰਵਾਉਣ ਲਈ ਫਿਲ ਹੈਂਡਲ ਵਰਤਿਆ ਜਾਂਦਾ ਹੈ।
  10. ਕਾਲਮ ਦੀ ਚੌੜਾਈ ਬਦਲਣ ਲਈ ਫਾਰਮੈਟ → ਕਾਲਮਜ਼ → ਵਿਡਥ ਮੀਨੂ ਦੀ ਵਰਤੋਂ ਕੀਤੀ ਜਾਂਦੀ ਹੈ।
  1. ਐਕਸਲ ਇੱਕ .............. ਪੈਕੇਜ ਹੈ।
  2. ਉੱਤਰ:- ਸਪਰੈਡਸ਼ੀਟ
  3. ਐਕਸਲ ਦੀ ਵਰਕਸ਼ੀਟ ਵਿੱਚ .............. ਕਾਲਮਜ਼ ਅਤੇ ............ ਰੋਅਜ਼ ਹੁੰਦੀਆਂ ਹਨ।
  4. ਉੱਤਰ:- 256, 65536
  5. ਰੋਅ ਅਤੇ ਕਾਲਮ ਦੇ ਕਾਟ ਖੇਤਰ ਨੂੰ ........... ਕਿਹਾ ਜਾਂਦਾ ਹੈ।
  6. ਉੱਤਰ:- ਸੈੱਲ
  7. ਐਕਸਲ ਦੀ ਸਕਰੀਨ ਉੱਤੇ ............. ਬਾਰ ਸਭ ਤੋਂ ਸਿਖਰ ਉੱਤੇ ਹੁੰਦੀ ਹੈ।
  8. ਉੱਤਰ:- ਟਾਈਟਲ
  9. ਸੈੱਲ, ਕਾਲਮ ਅਤੇ ਰੋਅ ............. ਮੀਨੂੰ ਦੀਆਂ ਕਮਾਂਡਜ਼ ਹਨ।
  10. ਉੱਤਰ:- ਫਾਰਮੈਟ
  11. ਬਾਈ ਡਿਫਾਲਟ ਨੁਮੈਰਿਕ ਡਾਟਾ ............ ਅਲਾਈਨ ਅਤੇ ਟੈਕਸਟ .......... ਅਲਾਈਨ ਹੁੰਦਾ ਹੈ।
  12. ਉੱਤਰ:- ਰਾਈਟ, ਲੈਫਟ
  13. ਐਕਟਿਵ ਸੈੱਲ ......... ਦੇ ਵਿਸ਼ਾ ਵਸਤੂ ਨੂੰ ਦਿਖਾਉਂਦਾ ਹੈ।
  14. ਉੱਤਰ:- ਫਾਰਮੂਲਾ ਬਾਰ
2) ਸਹੀ ਅਤੇ ਗਲਤ ਦੱਸੋ:-
  1. ਐਕਸੈੱਲ ਵਿਚਲਾ ਡਾਟਾ ਬਦਲਿਆ ਨਹੀਂ ਜਾ ਸਕਦਾ।
  2. ਉੱਤਰ:- ਗਲਤ।
  3. ਐਕਸੈੱਲ ਦੀ ਵਰਤੋਂ ਰਿਜ਼ਲਟ ਬਣਾਉਣ ਲਈ ਕੀਤੀ ਜਾਂਦੀ ਹੈ।
  4. ਉੱਤਰ:- ਸਹੀ।
  5. ਅਸੀਂ ਰੋਅ ਦੀ ਉਚਾਈ ਵਧਾ ਸਕਦੇ ਹਾਂ।
  6. ਉੱਤਰ:- ਸਹੀ।
  7. ਅਸੀਂ ਹਾਈਡ ਕੀਤੀਆਂ ਰੋਅਜ਼ ਅਤੇ ਕਾਲਮਜ਼ ਨੂੰ ਅਨਹਾਈਡ ਨਹੀਂ ਕਰ ਸਕਦੇ।
  8. ਉੱਤਰ:- ਗਲਤ।
  9. ਵਰਕਬੁੱਕ ਨੂੰ ਬੰਦ ਕਰਨ ਲਈ Ctrl+W ਕੀਜ਼ ਦਬਾਈਆਂ ਜਾਂਦੀਆਂ ਹਨ।
  10. ਉੱਤਰ:- ਸਹੀ।
3) ਸਹੀ ਮਿਲਾਨ ਕਰੋ:-
Column AColumn B
Ctrl + Homeਅੰਡਰਲਾਈਨ ਕਰਨਾ
Ctrl + Aਸੇਵ ਐਜ਼ ਡਾਇਲਾਗ ਬਾਕਸ ਖੋਲ੍ਹਣਾ
Ctrl + Uਵਰਕਸ਼ੀਟ ਦੇ ਸ਼ੁਰੂ ਵਿੱਚ ਜਾਣਾ
Homeਪੂਰੀ ਵਰਕਸ਼ੀਟ ਨੂੰ ਚੁਣਨਾ
F12ਰੋਅਦੇ ਸ਼ੁਰੂ ਵਿੱਚ ਜਾਣਾ
ਉੱਤਰ:- Column A ਅਤੇ Column B ਦਾ ਸਹੀ ਮਿਲਾਨ ਹੇਠ ਲਿਖੇ ਅਨੁਸਾਰ ਹੈ: -
Column AColumn B
Ctrl + Homeਵਰਕਸ਼ੀਟ ਦੇ ਸ਼ੁਰੂ ਵਿੱਚ ਜਾਣਾ
Ctrl + Aਪੂਰੀ ਵਰਕਸ਼ੀਟ ਨੂੰ ਚੁਣਨਾ
Ctrl + Uਅੰਡਰਲਾਈਨ ਕਰਨਾ
Homeਰੋਅ ਦੇ ਸ਼ੁਰੂ ਵਿੱਚ ਜਾਣਾ
F12ਸੇਵ ਐਜ਼ ਡਾਇਲਾਗ ਬਾਕਸ ਖੋਲ੍ਹਣਾ
4) ਹੇਠਾਂ ਲਿਖੇ ਸ਼ਬਦਾਂ ਨੂੰ ਪਰਿਭਾਸ਼ਤ ਕਰੋ:-
1)ਸੈੱਲ2)ਰੋਅਜ਼
3)ਕਾਲਮਜ਼4)ਵਰਕਬੁੱਕ
5)ਵਰਕਸ਼ੀਟ
1)ਸੈੱਲ:- ਸੈੱਲ ਵਰਕਸ਼ੀਟ ਦੀ ਸਭ ਤੋਂ ਛੋਟੀ ਇਕਾਈ ਹੈ ਜੋ ਰੋਅਜ਼ ਅਤੇ ਕਾਲਮ ਦੇ ਕਾਟ ਖੇਤਰ ਤੋਂ ਬਣਦੇ ਹਨ। ਹਰੇਕ ਸੈੱਲ ਦਾ ਆਪਣਾ ਇੱਕ ਨਾਮ ਹੁੰਦਾ ਹੈ। ਐਕਟਿਵ ਸੈੱਲ ਦਾ ਨਾਮ ਐਡਰੈੱਸ ਬਾਰ ਦੇ ਨੇਮ ਬਾਕਸ ਵਿੱਚ ਦੇਖਿਆ ਜਾ ਸਕਦਾ ਹੈ। ਸੈੱਲ ਦਾ ਨਾਮ ਉਸ ਨੂੰ ਬਣਾਉਣ ਵਾਲੇ ਕਾਲਮ ਅਤੇ ਰੋਅ ਦੇ ਨਾਮ ਨੂੰ ਮਿਲਾ ਕੇ ਬਣਾਇਆ ਜਾਂਦਾ ਹੈ। ਉਦਾਹਰਣ ਲਈ ਜੇ ਸੈੱਲ A ਕਾਲਮ ਅਤੇ 10 ਨੰਬਰ ਰੋਅ ਤੋਂ ਬਣਿਆ ਹੈ ਤਾਂ ਸੈੱਲ ਦਾ ਨਾਂ A10 ਹੋਵੇਗਾ। ਐੱਮ. ਐੱਸ. ਐਕਸੈਲ 2003 ਇੱਕ ਵਰਕਸ਼ੀਟ ਵਿੱਚ 256 * 65536 = 16777216 ਸੈੱਲ ਹੁੰਦੇ ਹਨ ਜਦਕਿ ਐੱਮ.ਐੱਸ. ਐਕਸੈਲ 2007 ਦੀ ਇੱਕ ਵਰਕਸ਼ੀਟ ਵਿੱਚ 1048576 * 16374 = 17169383424 ਸੈੱਲ ਹੁੰਦੇ ਹਨ।
2)ਰੋਅਜ਼:- ਵਰਕਸ਼ੀਟ ਦੀਆਂ ਲੇਟਵੀਆਂ ਲਾਈਨਾਂ ਨੂੰ ਰੋਅਜ਼ ਕਿਹਾ ਜਾਂਦਾ ਹੈ। ਇਹਨਾਂ ਨੂੰ 1, 2, 3 ... 65536 ਨਾਮ ਨਾਲ ਲੇਬਲ ਕੀਤਾ ਜਾਂਦਾ ਹੈ। ਮਾਈਕ੍ਰੋਸਾਫਟ ਆਫਿਸ ਐਕਸੈਲ 2003 ਦੀ ਇੱਕ ਵਰਕਸ਼ੀਟ ਵਿੱਚ 65536 ਰੋਅਜ਼ ਹੁੰਦੀਆਂ ਹਨ ਜਦਕਿ ਮਾਈਕ੍ਰੋਸਾਫਟ ਆਫਿਸ ਐਕਸਲ 2007 ਦੀ ਇੱਕ ਵਰਕਸ਼ੀਟ ਵਿੱਚ 1048576 ਰੋਅਜ਼ ਹੁੰਦੀਆਂ ਹਨ।
3)ਕਾਲਮਜ਼:- ਵਰਕਸ਼ੀਟ ਦੀਆਂ ਖੜਵੀਆਂ ਲਾਈਨਾਂ ਨੂੰ ਕਾਲਮਜ਼ ਕਿਹਾ ਜਾਂਦਾ ਹੈ। ਇਹਨਾਂ ਨੂੰ A,B,C,..,Z,AA,AB.. ਦੇ ਨਾਮ ਨਾਲ ਲੇਬਲ ਕੀਤਾ ਹੁੰਦਾ ਹੈ। ਮਾਈਕ੍ਰੋਸਾਫਟ ਆਫਿਸ ਐਕਸੈਲ 2003 ਦੀ ਇੱਕ ਵਰਕਸ਼ੀਟ ਵਿੱਚ 256 ਕਾਲਮਜ਼ ਹੁੰਦੇ ਹਨ ਜਦਕਿ ਮਾਈਕ੍ਰੋਸਾਫਟ ਆਫਿਸ ਐਕਸਲ 2007 ਦੀ ਇੱਕ ਵਰਕਸ਼ੀਟ ਵਿੱਚ 16374 ਕਾਲਮਜ਼ ਹੁੰਦੇ ਹਨ।
4)ਵਰਕਬੁੱਕ:-ਵਰਕਸ਼ੀਟਾਂ ਦੇ ਸਮੂਹ ਨੂੰ ਵਰਕਬੁੱਕ ਕਿਹਾ ਜਾਂਦਾ ਹੈ। ਇੱਕ ਵਰਕਬੁੱਕ ਵਿੱਚ ਘੱਟੋ-ਘੱਟ ਇੱਕ ਵਰਕਸ਼ੀਟ ਰਹਿਣੀ ਜ਼ਰੂਰੀ ਹੈ। ਇੱਕ ਨਵੀਂ ਵਰਕਬੁੱਕ ਵਿੱਚ ਪਹਿਲਾਂ ਤੋਂ ਸ਼ਾਮਿਲ ਤਿੰਨ ਵਰਕਸ਼ੀਟਾਂ ਹੁੰਦੀਆਂ ਹਨ। ਇਹਨਾਂ ਵਰਕਸ਼ੀਟਾਂ ਨੂੰ ਘਟਾਇਆ ਜਾਂ ਵਧਾਇਆ ਜਾ ਸਕਦਾ ਹੈ।
5)ਵਰਕਸ਼ੀਟ:-ਵਰਕਸ਼ੀਟ ਇੱਕ ਟੇਬਲ ਦੀ ਤਰ੍ਹਾਂ ਰੋਅਜ਼ ਅਤੇ ਕਾਲਮਜ਼ ਦੇ ਮੇਲ ਤੋਂ ਬਣਦੀ ਹੈ। ਇਸ ਦੀ ਸਭ ਤੋਂ ਛੋਟੀ ਇਕਾਈ ਸੈੱਲ ਹੈ ਜੋ ਰੋਅਜ਼ ਅਤੇ ਕਾਲਮਜ਼ ਦੇ ਕਾਟ ਖੇਤਰ ਤੋਂ ਬਣਦੇ ਹਨ। ਮਾਈਕ੍ਰੋਸਾਫਟ ਆਫਿਸ ਐਕਸੈਲ 2003 ਦੀ ਇੱਕ ਵਰਕਸ਼ੀਟ ਵਿੱਚ 65536 ਰੋਅਜ਼ ਅਤੇ 256 ਕਾਲਮਜ਼ ਹੁੰਦੇ ਹਨ ਜਦਕਿ ਮਾਈਕ੍ਰੋਸਾਫਟ ਆਫਿਸ ਐਕਸਲ 2007 ਦੀ ਇੱਕ ਵਰਕਸ਼ੀਟ ਵਿੱਚ 1048576 ਰੋਅਜ਼ ਅਤੇ 16374 ਕਾਲਮਜ਼ ਹੁੰਦੇ ਹਨ।
ਉੱਤਰ:- ਦਿੱਤੇ ਗਏ ਸ਼ਬਦਾਂ ਦੀਆਂ ਪਰਿਭਾਸ਼ਾਵਾਂ ਹੇਠ ਲਿਖੇ ਅਨੁਸਾਰ ਹਨ: -
5) ਛੋਟੇ ਉੱਤਰਾਂ ਵਾਲੇ ਪ੍ਰਸ਼ਨ: -
  1. ਐਕਸਲ ਕੀ ਹੈ?
  2. ਉੱਤਰ:- ਐਕਸਲ ਇੱਕ ਇਲੈਕਟ੍ਰੋਨਿਕ ਸਪਰੈਡਸ਼ੀਟ ਪੈਕੇਜ ਹੈ। ਇਹ ਮਾਈਕ੍ਰੋਸਾਫਟ ਦੁਆਰਾ ਬਣਾਏ ਐੱਮ. ਐੱਸ. ਆਫਿਸ ਦਾ ਇੱਕ ਮਹੱਤਵਪੂਰਨ ਭਾਗ ਹੈ। ਇਸ ਦੀ ਮਦਦ ਨਾਲ ਵੱਡੀਆਂ-ਵੱਡੀਆਂ ਗਣਨਾਵਾਂ ਕਰਵਾਈਆਂ ਜਾਂਦੀਆਂ ਹਨ, ਜਿਵੇਂ ਕਿ ਕਾਰੋਬਾਰੀ ਹਿਸਾਬ-ਕਿਤਾਬ, ਹਿਸਾਬ ਦੇ ਸਵਾਲ, ਸਕੂਲ ਦਾ ਟਾਈਮ ਟੇਬਲ, ਰਿਜ਼ਲਟ ਬਣਾਉਣ ਲਈ ਅਤੇ ਡਾਟੇ ਨੂੰ ਟੇਬਲ ਅਤੇ ਚਾਰਟ ਰੂਪ ਵਿੱਚ ਦਿਖਾਉਣਾ ਆਦਿ।
  3. ਐਕਸਲ ਨੂੰ ਖੋਲ੍ਹਣ ਦੇ ਸਟੈੱਪ ਲਿਖੋ।
  4. ਉੱਤਰ:- ਐਕਸਲ ਨੂੰ ਖੋਲ੍ਹਣ ਦੇ ਸਟੈੱਪ ਹੇਠ ਲਿਖੇ ਅਨੁਸਾਰ ਹਨ: -
    1. ਸਟਾਰ (Start) ਬਟਨ ਉੱਤੇ ਕਲਿੱਕ ਕਰੋ। ਸਟਾਰ ਮੀਨੂੰ ਖੁੱਲ੍ਹੇਗਾ।
    2. ਸਟਾਰਟ ਮੀਨੂੰ ਵਿੱਚ ਆਲ ਪ੍ਰੋਗਰਾਮਜ਼ (All Programs) ਉੱਤੇ ਕਲਿੱਕ ਕਰੋ। ਇੱਕ ਹੋਰ ਮੀਨੂੰ ਖੁੱਲ੍ਹੇਗਾ।
    3. ਮਾਈਕ੍ਰੋਸਾਫਟ ਆਫਿਸ (Microsoft Excel) ਉੱਤੇ ਕਲਿੱਕ ਕਰੋ।
    4. ਨਵੇਂ ਖੁੱਲ੍ਹੇ ਮੀਨੂੰ ਵਿੱਚੋਂ "ਮਾਈਕ੍ਰੋਸਾਫਟ ਆਫਿਸ ਐਕਸਲ 2003" (Microsoft Office Excel 2003) ਉੱਤੇ ਕਲਿੱਕ ਕਰੋ।
  5. ਵਰਕਬੁੱਕ ਅਤੇ ਵਰਕਸ਼ੀਟ ਵਿੱਚ ਕੀ ਅੰਤਰ ਹੈ?
  6. ਉੱਤਰ:- ਵਰਕਬੁੱਕ ਅਤੇ ਵਰਕਸ਼ੀਟ ਵਿੱਚ ਅੰਤਰ ਹੇਠ ਲਿਖੇ ਅਨੁਸਾਰ ਹੈ: -
    • ਵਰਕਬੁੱਕ
      ਵਰਕਸ਼ੀਟਾਂ ਦੇ ਸਮੂਹ ਨੂੰ ਵਰਕਬੁੱਕ ਕਿਹਾ ਜਾਂਦਾ ਹੈ। ਇੱਕ ਵਰਕਬੁੱਕ ਵਿੱਚ ਘੱਟੋ-ਘੱਟ ਇੱਕ ਵਰਕਸ਼ੀਟ ਰਹਿਣੀ ਜ਼ਰੂਰੀ ਹੈ। ਇੱਕ ਨਵੀਂ ਵਰਕਬੁੱਕ ਵਿੱਚ ਪਹਿਲਾਂ ਤੋਂ ਸ਼ਾਮਿਲ ਤਿੰਨ ਵਰਕਸ਼ੀਟਾਂ ਹੁੰਦੀਆਂ ਹਨ। ਇਹਨਾਂ ਵਰਕਸ਼ੀਟਾਂ ਨੂੰ ਘਟਾਇਆ ਜਾਂ ਵਧਾਇਆ ਜਾ ਸਕਦਾ ਹੈ।
    • ਵਰਕਸ਼ੀਟ
      ਵਰਕਸ਼ੀਟ ਇੱਕ ਟੇਬਲ ਦੀ ਤਰ੍ਹਾਂ ਰੋਅਜ਼ ਅਤੇ ਕਾਲਮਜ਼ ਦੇ ਮੇਲ ਤੋਂ ਬਣਦੀ ਹੈ। ਇਸ ਦੀ ਸਭ ਤੋਂ ਛੋਟੀ ਇਕਾਈ ਸੈੱਲ ਹੈ ਜੋ ਰੋਅਜ਼ ਅਤੇ ਕਾਲਮਜ਼ ਦੇ ਕਾਟ ਖੇਤਰ ਤੋਂ ਬਣਦੇ ਹਨ। ਮਾਈਕ੍ਰੋਸਾਫਟ ਆਫਿਸ ਐਕਸੈਲ 2003 ਦੀ ਇੱਕ ਵਰਕਸ਼ੀਟ ਵਿੱਚ 65536 ਰੋਅਜ਼ ਅਤੇ 256 ਕਾਲਮਜ਼ ਹੁੰਦੇ ਹਨ ਜਦਕਿ ਮਾਈਕ੍ਰੋਸਾਫਟ ਆਫਿਸ ਐਕਸਲ 2007 ਦੀ ਇੱਕ ਵਰਕਸ਼ੀਟ ਵਿੱਚ 1048576 ਰੋਅਜ਼ ਅਤੇ 16374 ਕਾਲਮਜ਼ ਹੁੰਦੇ ਹਨ।
  7. ਰੋਅ ਅਤੇ ਕਾਲਮ ਵਿੱਚ ਅੰਤਰ ਸਪਸ਼ਟ ਕਰੋ।
  8. ਉੱਤਰ:- ਰੋਅ ਅਤੇ ਕਾਲਮ ਵਿੱਚ ਅੰਤਰ ਹੇਠ ਲਿਖੇ ਅਨੁਸਾਰ ਹੈ: -
    • ਰੋਅ
      ਟੇਬਲ ਦੀਆਂ ਲੇਟਵੀਆਂ ਲਾਈਨਾਂ ਨੂੰ ਰੋਅਜ਼ ਕਿਹਾ ਜਾਂਦਾ ਹੈ। ਮਾਈਕ੍ਰੋਸਾਫਟ ਆਫਿਸ ਐਕਸੈਲ 2003 ਦੀ ਇੱਕ ਵਰਕਸ਼ੀਟ ਵਿੱਚ 65536 ਰੋਅਜ਼ ਅਤੇ ਮਾਈਕ੍ਰੋਸਾਫਟ ਆਫਿਸ ਐਕਸਲ 2007 ਦੀ ਇੱਕ ਵਰਕਸ਼ੀਟ ਵਿੱਚ 1048576 ਰੋਅਜ਼ ਹੁੰਦੀਆਂ ਹਨ।
    • ਕਾਲਮ
      ਟੇਬਲ ਦੀਆਂ ਖੜਵੀਆਂ ਲਾਈਨਾਂ ਨੂੰ ਕਾਲਮ ਕਿਹਾ ਜਾਂਦਾ ਹੈ। ਮਾਈਕ੍ਰੋਸਾਫਟ ਆਫਿਸ ਐਕਸੈਲ 2003 ਦੀ ਇੱਕ ਵਰਕਸ਼ੀਟ ਵਿੱਚ 256 ਕਾਲਮਜ਼ ਹੁੰਦੇ ਹਨ ਜਦਕਿ ਮਾਈਕ੍ਰੋਸਾਫਟ ਆਫਿਸ ਐਕਸਲ 2007 ਦੀ ਇੱਕ ਵਰਕਸ਼ੀਟ ਵਿੱਚ 16374 ਕਾਲਮਜ਼ ਹੁੰਦੇ ਹਨ।
  9. ਸੈੱਲ ਐਡਰੈਸ ਕੀ ਹੁੰਦਾ ਹੈ?
  10. ਉੱਤਰ:- ਸੈੱਲ ਦੇ ਨਾਮ ਨੂੰ ਹੀ ਉਸਦਾ ਐਡਰੈੱਸ ਕਿਹਾ ਜਾਂਦਾ ਹੈ। ਸੈੱਲ ਦਾ ਨਾਮ ਜਾਂ ਐਡਰੈੱਸ ਉਸ ਨੂੰ ਬਣਾਉਣ ਵਾਲੇ ਕਾਲਮ ਅਤੇ ਰੋਅ ਦੇ ਨਾਮ ਤੋਂ ਬਣਦਾ ਹੈ। ਜਿਵੇਂ ਕਿ ਕਾਲਮ A ਅਤੇ ਰੋਅ ਨੰਬਰ 8 ਦੇ ਕਾਟ ਖੇਤਰ ਤੋਂ ਬਣੇ ਸੈੱਲ ਦਾ ਨਾਮ ਜਾਂ ਐਡਰੈੱਸ A8 ਹੋਵੇਗਾ।
  11. ਐਕਸਲ ਵਿੱਚ ਕਿਸ ਪ੍ਰਕਾਰ ਦਾ ਡਾਟਾ ਇਨਸਰਟ ਕੀਤਾ ਜਾ ਸਕਦਾ ਹੈ।
  12. ਉੱਤਰ:- ਐਕਸਲ ਵਿੱਚ ਤਿੰਨ ਪ੍ਰਕਾਰ ਦਾ ਡਾਟਾ ਇਨਸਰਟ ਕੀਤਾ ਜਾ ਸਕਦਾ ਹੈ: -
    1. ਨੰਬਰ, 0 ਤੋਂ 9 ਤੱਕ ਅੰਕ ਅਤੇ +, - ਨਿਸ਼ਾਨ।
    2. ਟੈਕਸਟ, a ਤੋਂ z ਅਤੇ A ਤੋਂ Z ਤੱਕ ਅੱਖਰ।
    3. ਫਾਰਮੂਲਾ, ਜੋ ਕਿ = (ਬਰਾਬਰ ਦੇ ਨਿਸ਼ਾਨ) ਤੋਂ ਸ਼ੁਰੂ ਹੁੰਦਾ ਹੈ।
  13. ਵਰਕਸ਼ੀਟ ਵਿੱਚ ਕਾਲਮਜ਼ ਇਨਸਰਟ ਕਰਨ ਦੇ ਸਟੈੱਪ ਦੱਸੋ।
  14. ਉੱਤਰ:- ਵਰਕਸ਼ੀਟ ਵਿੱਚ ਕਾਲਮਜ਼ ਇਨਸਰਟ ਕਰਨ ਦੇ ਸਟੈੱਪ ਹੇਠ ਲਿਖੇ ਅਨੁਸਾਰ ਹਨ: -
    1. ਉਸ ਕਾਲਮ ਨੂੰ ਸਿਲੈਕਟ ਕਰੋ ਜਿਸ ਦੇ ਖੱਬੇ ਹੱਥ ਤੁਸੀਂ ਨਵਾਂ ਕਾਲਮ ਇਨਸਰਟ ਕਰਨਾ ਚਾਹੁੰਦੇ ਹੋ।
    2. Insert → Columns ਮੀਨੂੰ ਕਮਾਂਡ ਉੱਤੇ ਕਲਿੱਕ ਕਰੋ। ਇੱਕ ਨਵਾਂ ਕਾਲਮ ਸਿਲੈਕਟ ਕੀਤੇ ਕਾਲਮ ਦੇ ਖੱਬੇ ਹੱਥ ਦਾਖ਼ਲ ਹੋ ਜਾਵੇਗਾ।
  15. ਵਰਕਸ਼ੀਟ ਵਿੱਚੋਂ ਕਿਸੇ ਰੋਅ ਨੂੰ ਹਟਾਉਣ ਦੇ ਸਟੈੱਪ ਦੱਸੋ।
  16. ਉੱਤਰ:- ਵਰਕਸ਼ੀਟ ਵਿੱਚੋਂ ਕਿਸੇ ਰੋਅ ਨੂੰ ਹਟਾਉਣ ਦੇ ਸਟੈੱਪ ਹੇਠ ਲਿਖੇ ਅਨੁਸਾਰ ਹਨ: -
    1. ਡਿਲੀਟ ਕੀਤੀ ਜਾਣ ਵਾਲੀ ਰੋਅ ਵਿੱਚ ਕਿੱਧਰੇ ਵੀ ਕਲਿੱਕ ਕਰੋ।
    2. Edit → Delete ਮੀਨੁੰ ਕਮਾਂਡ ਉੱਤੇ ਕਲਿੱਕ ਕਰੋ। Delete ਡਾਇਲਾਗ ਬਾਕਸ ਨਜ਼ਰ ਆਵੇਗਾ।
    3. ਇਸ ਡਾਇਲਾਗ ਬਾਕਸ ਵਿੱਚੋਂ Entire row ਚੁਣੋ ਅਤੇ OK ਬਟਨ ਉੱਤੇ ਕਲਿੱਕ ਕਰੋ, ਰੋਅ ਡਿਲੀਟ ਹੋ ਜਾਵੇਗੀ।
  17. ਕਾਲਮਜ਼ ਦੀ ਚੌੜਾਈ (Width) ਬਦਲਣ ਦੇ ਸਟੈੱਪ ਦੱਸੋ।
  18. ਉੱਤਰ:- ਕਾਲਮਜ਼ ਦੀ ਚੌੜਾਈ (Width) ਬਦਲਣ ਦੇ ਸਟੈੱਪ ਹੇਠਾਂ ਲਿਖੇ ਅਨੁਸਾਰ ਹਨ: -
    1. ਸਬੰਧਤ ਕਾਲਮ ਵਿੱਚ ਕਲਿੱਕ ਕਰੋ।
    2. Format → Column → Width ਮੀਨੂੰ ਕਮਾਂਡ ਉੱਤੇ ਕਲਿੱਕ ਕਰੋ। ਕਾਲਮ ਵਿੱਡਥ (Column Width) ਡਾਇਲਾਗ ਬਾਕਸ ਨਜ਼ਰ ਆਵੇਗਾ।
    3. ਇਸ ਡਾਇਲਾਗ ਬਾਕਸ ਵਿੱਚ ਕਾਲਮ ਦੀ ਚੌੜਾਈ ਭਰੋ ਅਤੇ OK ਬਟਨ ਉੱਤੇ ਕਲਿੱਕ ਕਰੋ।
6) ਵੱਡੇ ਉੱਤਰਾਂ ਵਾਲੇ ਪ੍ਰਸ਼ਨ: -
  1. ਐਕਸੈੱਲ ਦੀ ਸਕਰੀਨ ਦੇ ਕੋਈ ਪੰਜ ਭਾਗਾਂ ਬਾਰੇ ਜਾਣਕਾਰੀ ਦਿਓ।
  2. ਉੱਤਰ:- ਐਕਸੈੱਲ ਦੀ ਸਕਰੀਨ ਦੇ ਕਈ ਭਾਗ ਹਨ, ਜਿਹਨਾਂ ਵਿੱਚੋਂ ਪੰਜ ਭਾਗਾਂ ਬਾਰੇ ਜਾਣਕਾਰੀ ਹੇਠ ਲਿਖੇ ਅਨੁਸਾਰ ਹੈ: -
    1. ਟਾਈਟਲ ਬਾਰ (Title Bar): ਇਹ ਬਾਰ ਸਭ ਤੋਂ ਸਿਖਰ ਉੱਤੇ ਹੁੰਦੀ ਹੈ। ਇਸ ਉੱਪਰ ਐਪਲੀਕੇਸ਼ਨ ਦਾ ਨਾਮ, ਫਾਈਲ ਦਾ ਨਾਮ, ਮਿਨੀਮਾਈਜ਼ ਬਟਨ, ਮੈਕਸੀਮਾਈਜ਼ ਬਟਨ ਅਤੇ ਕਲੋਜ਼ ਬਟਨ ਹੁੰਦੇ ਹਨ।
    2. ਮੀਨੂੰ ਬਾਰ (Menu Bar): ਇਸ ਉੱਤੇ ਵੱਖ-ਵੱਖ ਮੀਨੂੰ ਹੁੰਦੇ ਹਨ। ਇਹਨਾਂ ਮੀਨੂਜ਼ ਵਿੱਚ ਕਮਾਂਡਜ਼ ਹੁੰਦੀਆਂ ਹਨ। ਹਰੇਕ ਕਮਾਂਡ ਦਾ ਇੱਕ ਖਾਸ ਕੰਮ ਹੁੰਦਾ ਹੈ। ਕੁੱਝ ਮਹੱਤਵਰਪੂਰਨ ਮੀਨੂੰ ਹਨ; ਫਾਈਲ (File), ਐਡਿਟ (Edit), ਵਿਊ (View), ਇਨਸਰਟ (Insert) ਆਦਿ।
    3. ਟੂਲ ਬਾਰ (Tool Bar): ਇਸ ਉੱਤੇ ਆਮ ਵਰਤੋਂ ਵਾਲੀਆਂ ਕਮਾਂਡਜ਼ ਦੇ ਆਈਕਨ ਹੁੰਦੇ ਹਨ। ਜੇਕਰ ਮਾਊਸ ਪੁਆਂਇੰਟਰ ਨੂੰ ਕੁਝ ਸੈਕਿੰਡ ਲਈ ਕਿਸੇ ਆਈਕਨ ਉੱਤੇ ਰੱਖਿਆ ਜਾਵੇ ਤਾਂ ਇਸ ਆਈਕਨ ਜਾਂ ਟੂਲ ਦਾ ਨਾਮ ਨਜ਼ਰ ਆਉਂਦਾ ਹੈ।
    4. ਐਡਰੈਸ ਬਾਕਸ (Address Bar): ਇਹ ਐਕਟਿਵ ਸੈੱਲ ਦਾ ਨਾਮ ਜਾਂ ਪਤਾ ਦਿਖਾਉਂਦਾ ਹੈ।
    5. ਫਾਰਮੂਲਾ ਬਾਰ (Formula Bar): ਇਹ ਐਕਟਿਵ ਜਾਂ ਸਿਲੈਕਟ ਕੀਤੇ ਹੋਏ ਸੈੱਲ ਵਿੱਚ ਭਰੇ ਹੋਏ ਡਾਟਾ ਜਾਂ ਫਾਰਮੂਲੇ ਨੂੰ ਦਿਖਾਂਉਂਦੀ ਹੈ।
  3. ਰੇਂਜ ਭਰਨਾ ਅਤੇ ਡਾਟਾ ਸੀਰੀਜ਼ ਬਣਾਉਣ ਵਿੱਚ ਕੀ ਫਰਕ ਹੈ।
  4. ਉੱਤਰ:- ਰੇਂਜ ਭਰਨਾ ਅਤੇ ਡਾਟਾ ਸੀਰੀਜ਼ ਬਣਾਉਣ ਵਿੱਚ ਫਰਕ ਹੇਠਾਂ ਲਿਖੇ ਅਨੁਸਾਰ ਹੈ: -
    ਰੇਂਜ ਭਰਨਾਡਾਟਾ ਸੀਰੀਜ਼ ਬਣਾਉਣਾ
    1. ਇਹ ਇੱਕ ਅਜਿਹੀ ਪ੍ਰਕ੍ਰਿਆ ਹੈ ਜਿਸ ਰਾਹੀਂ ਸੈੱਲਾਂ ਦੀ ਇੱਕ ਖਾਸ ਰੇਂਜ ਵਿੱਚ, ਰੇਂਜ ਦੇ ਪਹਿਲੇ ਸੈੱਲ ਦੇ ਡਾਟੇ ਨੂੰ ਬਾਕੀ ਸੈੱਲਾਂ ਵਿੱਚ ਭਰਿਆ ਜਾਂਦਾ ਹੈ।1. ਇਹ ਇੱਕ ਅੰਕਾਂ ਦੀ ਲੜੀ ਹੁੰਦੀ ਹੈ।
    2. ਇਸ ਵਿੱਚ ਪਹਿਲਾਂ, ਪਹਿਲੇ ਸੈੱਲ ਨੂੰ ਸਿਲੈਕਟ ਕਰਕੇ, ਉਸ ਵਿੱਚ ਡਾਟਾ ਭਰਿਆ ਜਾਂਦਾ ਹੈ ਅਤੇ ਫਿਰ ਫਿੱਲ ਹੈਂਡਲ ਨੂੰ ਮਾਊਸ ਪੁਆਂਇੰਟਰ ਦੀ ਮਦਦ ਨਾਲ ਡਰੈਗ ਕਰਕੇ ਡਾਟੇ ਨੂੰ ਰੇਂਜ ਦੇ ਬਾਕੀ ਸੈੱਲਾਂ ਵਿੱਚ ਭਰ ਦਿੱਤਾ ਜਾਂਦਾ ਹੈ। 2. ਇਸ ਵਿੱਚ ਸੀਰੀਜ਼ ਦੇ ਪਹਿਲੇ ਦੋ ਸੈੱਲਾਂ ਵਿੱਚ ਡਾਟਾ ਭਰ ਕੇ ਉਹਨਾਂ ਨੂੰ ਸਿਲੈੱਕਟ ਕੀਤਾ ਜਾਂਦਾ ਹੈ ਅਤੇ ਮਾਊਸ ਪੁਆਂਇੰਟਰ ਦੀ ਮਦਦ ਨਾਲ ਡਰੈਗ ਕਰਕੇ ਡਾਟੇ ਨੂੰ ਸੀਰੀਜ਼ ਦੇ ਬਾਕੀ ਸੈੱਲਾਂ ਵਿੱਚ ਭਰ ਦਿੱਤਾ ਜਾਂਦਾ ਹੈ।
    3. ਇਸ ਵਿੱਚ ਡਾਟਾ ਰੇਂਜ ਦੇ ਪਹਿਲੇ ਸੈੱਲ ਵਿੱਚ ਭਰਨਾ ਜ਼ਰੂਰੀ ਹੁੰਦਾ ਹੈ। 3. ਇਸ ਵਿੱਚ ਡਾਟਾ ਸੀਰੀਜ਼ ਦੇ ਪਹਿਲੇ ਦੋ ਸੈੱਲਾਂ ਵਿੱਚ ਭਰਨਾ ਜ਼ਰੂਰੀ ਹੁੰਦਾ ਹੈ।
  5. ਕਿਸੇ ਕਾਲਮ ਅਤੇ ਰੋਅ ਨੂੰ ਹਾਈਡ ਕਰਨ ਦੇ ਵੱਖ-ਵੱਖ ਤਰੀਕੇ ਦੱਸੋ।
  6. ਉੱਤਰ:- ਐਕਸੈਲ ਵਿੱਚ ਕਿਸੇ ਕਾਲਮ ਅਤੇ ਰੋਅ ਨੂੰ ਹਾਈਡ ਕਰਨ ਦੇ ਵੱਖ-ਵੱਖ ਤਰੀਕੇ ਹੇਠ ਲਿਖੇ ਅਨੁਸਾਰ ਹਨ: -
    • ਮੀਨੂੰ ਬਾਰ ਰਾਹੀਂ: ਮੀਨੂੰ ਬਾਰ ਰਾਹੀਂ ਕਾਲਮ ਅਤੇ ਰੋਅ ਹਾਈਡ ਕਰਨ ਦੇ ਸਟੈੱਪ ਹੇਠਾਂ ਲਿਖੇ ਅਨੁਸਾਰ ਹਨ: -
      1. ਸਬੰਧਿਤ ਕਾਲਮ ਜਾਂ ਰੋਅ ਦੇ ਕਿਸੇ ਵੀ ਸੈੱਲ ਉੱਤੇ ਕਲਿੱਕ ਕਰੋ।
      2. ਕਾਲਮ ਨੂੰ ਹਾਈਡ ਕਰਨ ਲਈ Format → Column → Hide ਮੀਨੂੰ ਕਮਾਂਡ ਉੱਤੇ ਕਲਿੱਕ ਕਰੋ। ਸਬੰਧਤ ਕਾਲਮ ਹਾਈਡ ਹੋ ਜਾਵੇਗਾ।
      3. ਰੋਅ ਨੂੰ ਹਾਈਡ ਕਰਨ ਲਈ Format → Row → Hide ਮੀਨੂੰ ਕਮਾਂਡ ਉੱਤੇ ਕਲਿੱਕ ਕਰੋ। ਸਬੰਧਤ ਰੋਅ ਹਾਈਡ ਹੋ ਜਾਵੇਗੀ।
    • ਸ਼ਾਰਟਕੱਟ ਮੀਨੂੰ ਰਾਹੀਂ: ਸ਼ਾਰਟਕੱਟ ਮੀਨੂੰ ਰਾਹੀਂ ਕਾਲਮ ਅਤੇ ਰੋਅ ਹਾਈਡ ਕਰਨ ਦੇ ਸਟੈੱਪ ਹੇਠਾਂ ਲਿਖੇ ਅਨੁਸਾਰ ਹਨ: -
      1. ਜਿਸ ਕਾਲਮ ਜਾਂ ਰੋਅ ਨੂੰ ਹਾਈਡ ਕਰਨਾ ਚਾਹੁੰਦੇ ਹੋ, ਉਸ ਉੱਤੇ ਮਾਊਸ ਦਾ ਸੱਜਾ ਬਟਨ ਦਬਾਓ। ਇੱਕ ਸ਼ਾਰਟਕੱਟ ਮੀਨੂੰ ਨਜ਼ਰ ਆਵੇਗਾ।
      2. ਇਸ ਸ਼ਾਰਟਕੱਟ ਮੀਨੂੰ ਵਿੱਚੋਂ ਹਾਈਡ (Hide) ਕਮਾਂਡ ਉੱਤੇ ਕਲਿੱਕ ਕਰੋ। ਚੁਣਿਆ ਹੋਇਆ ਕਾਲਮ ਜਾਂ ਰੋਅ ਹਾਈਡ ਹੋ ਜਾਣਗੇ।
SmartStudies.in © 2012-2023